ਸਕਾਊਟ ਬੱਚਿਆਂ ਨੇ ਆਪਣੇ ਅਧਿਆਪਕਾਂ ਨੂੰ ਪੌਦੇ ਵੰਡ ਕੇ ਮਨਾਈ  ਗਰੀਨ ਦਿਵਾਲੀ

ਸਕੂਲ ਪ੍ਰਾਂਗਣ ਵਿੱਚ ਪੌਦੇ ਵੀ ਲਗਾਏ 

ਮਹਿਲ ਕਲਾਂ/ ਬਰਨਾਲਾ- 3 ਨਵੰਬਰ-   (ਗੁਰਸੇਵਕ ਸਿੰਘ ਸੋਹੀ)-  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਵਿਖੇ ਗਰੁੱਪ ਲੀਡਰ ਕਮ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਦੀ ਦੇਖ-ਰੇਖ ਹੇਠ ਅਤੇ ਯੂਨਿਟ ਲੀਡਰ ਬਲਜਿੰਦਰ ਪ੍ਰਭੂ ਦੀ ਅਗਵਾਈ ਵਿੱਚ ਚੱਲ ਰਹੇ  ਅਜ਼ਾਦ ਸਕਾਊਟ ਯੂਨਿਟ ਦੇ ਸਕਾਊਟ ਬੱਚਿਆਂ ਨੇ ਗਰੀਨ ਦੀਵਾਲੀ ਸਬੰਧੀ ਤਖਤੀਆਂ ਲਗਾ ਕੇ ਕੱਢੀ ਸਾਈਕਲ ਰੈਲੀ। ਪਿੰਡ ਚੱਕ ਭਾਈ ਕਾ, ਗਾਗੇਵਾਲ ਅਤੇ ਸੱਦੋਵਾਲ ਪਿੰਡਾਂ ਵਿੱਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਪੈਟਰੋਲ ਲੀਡਰ ਗੁਰਵਿੰਦਰ ਸਿੰਘ, ਸਮਨਪ੍ਰੀਤ ਸਿੰਘ, ਸੁਖਜੀਤ ਸਿੰਘ ਅਤੇ ਹਰਦੇਵ ਸਿੰਘ ਦੀ ਅਗਵਾਈ ਵਿੱਚ ਕੱਢੀ ਗਈ ਸਾਈਕਲ ਰੈਲੀ। ਇਸ ਰੈਲੀ ਵਿੱਚ 26 ਸਕਾਊਟ ਬੱਚਿਆਂ ਨੇ ਭਾਗ ਲਿਆ। ਗਰੀਨ ਦੀਵਾਲੀ ਮਨਾਉਂਦੇ ਹੋਏ ਆਪਣੇ ਅਧਿਆਪਕਾਂ ਅਤੇ ਮਿੱਡ ਡੇ ਮੀਲ ਵਰਕਰਾਂ ਨੂੰ ਪੌਦਿਆਂ ਦੇ ਤੋਹਫ਼ੇ ਦਿੱਤੇ। ਸਕੂਲ ਪ੍ਰਾਂਗਣ ਵਿੱਚ ਪੌਦੇ ਵੀ ਲਗਾਏ ਗਏ। ਇਸ ਸਮੇਂ ਬਬਲਜੀਤ ਸਿੰਘ, ਹਰਜਿੰਦਰ ਸਿੰਘ, ਜਤਿੰਦਰ ਸਿੰਘ, ਸੰਦੀਪ ਕੁਮਾਰ, ਕਰਮਜੀਤ ਸਿੰਘ, ਫਰਾਂਸਿਸ, ਤਰਨਜੀਤ ਕੌਰ, ਸੰਦੀਪ ਕੌਰ, ਪਰਦੀਪ ਕੌਰ, ਮਨਿੰਦਰ ਕੌਰ ਆਦਿ ਹਾਜ਼ਰ ਸਨ।